ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਮਹਤੱਵਪੂਰਣ ਸਥਾਨ ਬਨਾਉਣ ਲਈ ਸਰਕਾਰ ਪ੍ਰਤੀਬੱਧ – ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਨੂੰ ਦੁਨੀਆ ਦਾ ਸੱਭ ਤੋਂ ਗੌਰਵਪੂਰਣ ਸਥਾਨ ਬਨਾਉਣ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਕੁਰੂਕਸ਼ੇਤਰ ਵਿੱਚ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ 48 ਕੋਸ ਤੀਰਥ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਸਵਾਮੀ ਗਿਆਨਾਨੰਦ ਜੀ ਮਹਾਰਾਜ ਤੋਂ ਇਲਾਵਾ ਧਰਮਖੇਤਰ-ਕੁਰੂਕਸ਼ੇਤਰ ਦੇ ਵੱਖ-ਵੱਖ ਤੀਰਥਾਂ ਦੇ ਪ੍ਰਤੀਨਿਧੀਗਣ ਅਤੇ ਸ਼ਰਧਾਲੂ ਮੌਜੂਦ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੁਰੂਕਸ਼ੇਤਰ ਦੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦੀ ਜਾਣਕਾਰੀ ਦੇਣ ਵਾਲੀ ਪੁਸਤਿਕਾ ਦੀ ਵੀ ਘੁੰਡ ਚੁਕਾਈ ਕੀਤੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰਿਆਂ ਨੂੰ ਗੀਤਾ ਜੈਯੰਤੀ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਾਭਾਰਤ ਸਮੇਂ ਵਿੱਚ ਅੱਜ ਹੀ ਦੇ ਦਿਨ ਕੁਰੂਕਸ਼ੇਤਰ ਦੀ ਪਾਵਨ ਧਰਤੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਨੇ ਅਰਜੁਨ ਰਾਹੀਂ ਮਨੁੱਖਤਾ ਨੂੰ ਗੀਤਾ ਦਾ ਕਰਮਯੋਗ ਦਾ ਅਰਮ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਵਿੱਚ ਪਿਛਲੇ 17 ਦਿਨਾਂ ਤੋਂ ਗੀਤਾ ਪ੍ਰੇਮੀ ਸੱਜਨ ਅਤੇ ਸ਼ਰਧਾਲੂ 10ਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਵੀ ਇੰਨ੍ਹਾਂ ਦਿਨਾਂ ਪੂਰਾ ਹਰਿਆਣਾ ਗੀਤਾਮਈ ਹੈ। ਹਰ ਜਿਲ੍ਹਾ ਵਿੱਚ ਗੀਤਾ ਦੇ ਸਵਰ ਗੂੰਜ ਰਹੇ ਹਨ। ਵੱਖ-ਵੱਖ ਤੀਰਥਾਂ ‘ਤੇ ਵੀ ਗੀਤਾ ਮਹੋਤਸਵ ਦੀ ਧੂਮ ਹੈ। ਰਾਜ ਅਤੇ ਜਿਲ੍ਹਾ ਪੱਧਰ ‘ਤੇ ਇੱਕਠੇ ਮਨਾਇਆ ਜਾਣ ਵਾਲਾ ਇਹ ਮਹੋਤਸਵ ਧਾਰਮਿਕ, ਸਭਿਆਚਾਰਕ, ਕਲਾ ਅਤੇ ਸਭਿਆਚਾਰ ਦਾ ਇੱਕ ਅਨੁਪਮ ਉਦਾਹਰਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਕੁਰੂਕਸ਼ੇਤਰ ਆਗਮਨ ਦੇ ਦੌਰਾਨ ਕਿਹਾ ਸੀ ਕਿ ਕੁਰੂਕਸ਼ੇਤਰ ਨੂੰ ਗੀਤਾ ਸਥਲੀ ਵਜੋ ਪਹਿਚਾਣ ਦਿਵਾਉਣ ਲਈ ਹਰਸੰਭਵ ਯਤਨ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੇ ਬਾਅਦ ਸਾਲ 2016 ਤੋਂ ਗੀਤਾ ਮਹੋਤਸਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ 25 ਨਵੰਬਰ ਨੁੰ ਪ੍ਰਧਾਨ ਮੰਤਰੀ ਵੀ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋ ਕੇ ਹਰ ਵਿਅਕਤੀ ਨੂੰ ਗੀਤਾ ਦੇ ਜੁੜਨ ਦਾ ਸੰਦੇਸ਼ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੇ ਕੋਲ ਜੋਤੀਸਰ ਵਿੱਚ ਜਿਸ ਬੋਹੜ ਦੇ ਦਰਖਤ ਦੇ ਹੇਠਾਂ ਭਗਵਾਨ ਸ਼੍ਰੀਕ੍ਰਿਸ਼ਣ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਉਸ ਸਥਾਨ ਦੇ ਮੁੜ ਨਿਰਮਾਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੁਰਵਗਾਸੀ ਅਟਲ ਬਿਹਾਰੀ ਵਾਜਪੇਯੀ ਨੇ ਸਪੈਸ਼ਲ ਪੈਕੇਜ ਦਿੱਤਾ ਸੀ।
ਉਨ੍ਹਾਂ ਨੇ ਦੇਸ਼ ਦੇ ਕਈ ਪ੍ਰਸਿੱਦ ਮੰਦਿਰਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਲੁਪਤ ਹੋ ਰਹੇ ਤੀਰਥਾਂ ਸਥਾਨਾਂ ਦੇ ਮੁੜ ਨਿਰਮਾਣ ਨੂੰ ਪ੍ਰਾਥਮਿਕਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਸਮਾਜ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਦਾ ਹੈ ਉਹ ਨੌਜੁਆਨ ਪੀੜੀ ਨੂੰ ਚੰਗੇ ਨੈਤਿਕ ਸੰਸਕਾਰ ਦਿੰਦਾ ਹੈ। ਇਸ ਲਈ ਅਸੀਂ ਵੇਦਾਂ, ਪੁਰਾਣਾਂ ਤੇ ਗੀਤਾ ਦੀ ਰਚਨਾਸਥਲੀ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸਰੰਖਤ ਕਰਨ ਅਤੇ ਉਸ ਨੂੰ ਨਵੀਂ ਪੀੜੀਆਂ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਵਿੱਤਰ ਸਰਸਵਤੀ ਅਤੇ ਦ੍ਰਿਸ਼ਟਦੂਤੀ ਨਤੀਆਂ ਦੇ ਵਿੱਚ ਸਥਿਤ ਕੁਰੂਕਸ਼ੇਤਰ ਦੀ 48 ਕੋਸ ਭੂਮੀ ਨੇ 357 ਤੀਰਥ ਸਥਾਨ ਹਨ। ਇਨ੍ਹਾਂ ਵਿੱਚੋਂ ਕੁੱਝ ਲਗਭਗ ਲੁਪਤ ਹੋ ਚੁੱਕੇ ਹਨ। ਅਸੀਂ ਇੰਨ੍ਹਾਂ ਤੀਰਥਾਂ ਦਾ ਮੁੜ ਨਿਰਮਾਣ ਕਰ ਇਨ੍ਹਾਂ ਦੇ ਵੈਭਵ ਨੁੰ ਮੁੜ ਸਥਾਪਿਤ ਕਰਨ ਲਈ ਕ੍ਰਿਤਸੰਕਲਪ ਹਨ। ਸਾਲ 2023 ਵਿੱਚ 48 ਕੋਸ ਕੁਰੂਕਸ਼ੇਤਰ ਭੁਮੀ ਦੇ 164 ਤੀਰਥਾਂ ਦੀ ਲਿਸਟ ਵਿੱਚ ਸਰਵੇਖਣ ਅਤੇ ਦਸਤਾਵੇਜੀਕਰਣ ਦੇ ਬਾਅਦ 18 ਨਵੇਂ ਤੀਰਥਾਂ ਨੂੰ ਜੋੜਿਆ ਗਿਆ ਹੈ। ਇਸ ਨਾਲ ਹੁਣ ਇਸ ਪਵਿੱਤਰ ਭੁਮੀ ਦੇ 182 ਤੀਰਥਾਂ ਦਾ ਦਸਤਾਵੇਜੀਕਰਣ ਹੋ ਚੁੱਕਾ ਹੈ। ਇਹ ਕੰਮ ਹੁਣੀ ਜਾਰੀ ਹੈ ਅਤੇ ਭਵਿੱਖ ਵਿੱਚ ਇਸ ਲਿਸਟ ਵਿੱਓ ਹੋਰ ਵੀ ਤੀਰਥਾਂ ਦੇ ਜੁੜਨ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਬ੍ਰਜ ਦੀ 84 ਕੋਸ ਯਾਤਰਾ ਦੀ ਤਰਜ ‘ਤੇ 48 ਕੋਸ ਕੁਰੂਕਸ਼ੇਤਰ ਭੂਮੀ ਵਿੱਚ ਸਥਿਤ ਤੀਰਥਾਂ ਦੀ ਯਾਤਰਾ ਸ਼ੁਰੂ ਕੀਤੀ ਜਾਵੇ। ਧਰਮਖੇਤਰ-ਕੁਰੂਕਸ਼ੇਤਰ ਨੁੰ ਭਗਵਾਨ ਸ਼੍ਰੀਕ੍ਰਿਸ਼ਣ ਜੀ ਦੀ ਨਗਰੀ ਮਧੁਰਾ ਅਤੇ ਧਾਰਮਿਕ ਸਥਾਨ ਹਰੀਦੁਆਰ ਨਾਲ ਜੋੜਨ ਲਈ ਇੰਨ੍ਹਾਂ ਮਾਰਗਾਂ ‘ਤੇ ਟੇ੍ਰਨ ਚਲਾਈ ਗਈ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਸਵਦੇਸ਼ ਦਰਸ਼ਨ ਸਕੀਮ ਤਹਿਤ ਕੁਰੂਕਸ਼ੇਤਰ ਨੂੰ ਸਾਲ 2015 ਵਿੱਚ ਸ਼੍ਰੀਕ੍ਰਿਸ਼ਣ ਸਰਕਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸਕੀਮ ਤਹਿਤ ਵੱਖ-ਵੱਖ ਤੀਰਥਾਂ ‘ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਸਰਕਿਟ ਤਹਿਤ 48 ਕੋਸ ਦੇ ਘੇਰੇ ਵਿੱਚ ਸਥਿਤ 134 ਸਥਾਨਾਂ ਦਾ ਸੈਰ-ਸਪਾਟਾ ਸਥਲਾਂ ਵਜੋ ਵਿਕਾਸ ਹੋਵੇਗਾ। ਇਸੀ ਲੜੀ ਵਿੱਚ, ਜੋਤੀਸਰ ਤੀਰਥ ਵਿੱਚ ਮਹਾਭਾਰਤ ਥੀਮ ‘ਤੇ ਅਧਾਰਿਤ ਜੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਪਿਛਲੀ 25 ਨਵੰਬਰ ਨੂੰ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਇਸ ਸਮੇਂ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿੱਚ ਸਥਿਤ ਲਗਭਗ 80 ਤੀਰਥਾਂ ‘ਤੇ ਵਿਕਾਸ ਕੰਮ ਚੱਲ ਰਹੇ ਹਨ। ਇਸ ਵਿੱਚ 80 ਕਰੋੜ 55 ਲੱਖ ਰੁਪਏ ਦੀ ਰਕਮ ਨਾਲ ਤੀਰਥ ਸਥਾਨ-ਬ੍ਰਹਮਸਰੋਵਰ, ਜੋਤੀਸਰ ਤੀਰਥ, ਨਰਕਾਤਾਰੀ, ਸੰਨਹਿਤ ਸਰੋਵਰ ਦਾ ਵਿਕਾਸ ਸ਼ਾਮਿਲ ਹੈ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਸ਼ਹਿਰ ਦੇ ਇੰਫ੍ਰਾਸਟਕਚਰ ਦਾ ਵਿਕਾਸ ਕਰ ਰਹੇ ਹਨ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਚੰਗੀ ਯਾਦਾਂ ਲੈ ਕੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਦੀ ਜਨਮ ਸਥਲੀ ਜੋਤੀਸਰ ਵਿੱਚ ਲਗਭਗ 13 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਲਗਭਗ 40 ਫੁੱਟ ਉੱਚੀ ਵਿਰਾਟ ਸਵਰੂਪ ਪ੍ਰਤਿਮਾ ‘ਤੇ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਜਨ-ਜਨ ਦੀ ਆਸਥਾ ਦੇ ਵੱਖ-ਵੱਖ ਕੇਂਦਰ ਸਥਾਪਿਤ ਹੋ ਰਹੇ ਹਨ। ਦੇਸ਼ ਦੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਮੰਦਿਰਾਂ ਦੇ ਦਰਸ਼ਨ ਵੀ ਹੁਣ ਕੁਰੂਕਸ਼ੇਤਰ ਵਿੱਚ ਕੀਤੇ ਜਾ ਸਕਦੇ ਹਨ। ਅਸੀਂ ਇੰਨ੍ਹਾਂ ਮੰਦਿਰਾਂ ਦੀ ਸਥਾਪਨਾ ਲਈ ਜਮੀਨ ਅਲਾਟ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉੱਤਰ ਭਾਰਤ ਦੇ ਇਕਲੌਤੇ ਸ਼੍ਰੀ ਤਿਰੂਪਤੀ ਬਾਲਾਜੀ ਮੰਦਿਰ ਦਾ ਨਿਰਮਾਣ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜੀਯੋ ਗੀਤਾ ਸੰਸਥਾਨਮ, ਅਕਸ਼ਰਧਾਮ ਮੰਦਿਰ, ਇਸਕਾਨ ਮੰਦਿਰ ਅਤੇ ਗਿਆਨ ਮੰਦਿਰ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਯਕੀਨੀ ਤੌਰ ‘ਤੇ ਇੰਨ੍ਹਾਂ ਸਾਰੀ ਸੰਸਥਾਵਾਂ ਦਾ ਨਿਰਮਾਣ ਪੂਰਾ ਹੋਣ ‘ਤੇ ਕੁਰੂਕਸ਼ੇਤਰ ਨੁੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ‘ਤੇ ਇੱਕ ਵੱਖ ਪਹਿਚਾਣ ਮਿਲੇਗੀ।
ਇਸ ਮੌਕੇ ‘ਤੇ ਗੀਤਾ ਗਿਆਨ ਸੰਸਥਾਨਮ ਦੇ ਚੇਅਰਮੈਨ ਗਿਆਨਾਨੰਦ ਮਹਾਰਾਜ ਨੇ ਗੀਤਾ ਮਹੋਤਸਵ ਨੂੰ ਸਮਾਜਿਕ ਭਾਈਚਾਰੇ ਦਾ ਅਨੋਖਾ ਉਦਾਹਰਣ ਦੱਸਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਦੇ ਨਾਲ-ਨਾਲ ਮਹਾਭਾਰਤ ਯੁੱਧ ਦੀ ਭੁਮੀ ਰਹੀ 48 ਕੋਸ ਵਿੱਚ ਸੂਬਾ ਸਰਕਾਰ ਦਾ ਵਿਕਾਸ ਦਾ ਸੰਕਲਪ ਸਨਾਤਨ ਵਿੱਚ ਨਵੇਂ ਸੂਰਜ ਦੇ ਚਾਨਣ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥ ਸਥਾਨਾਂ ਦੇ ਮੁੜ ਨਿਰਮਾਣ ਕਰਨ ਦਾ ਜੋ ਬੀੜਾ ਚੁੱਕਿਆ ਸੀ, ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਸੱਭ ਦੇ ਪ੍ਰਤੀ ਸਦਭਾਵਨਾ ਦਿਖਾਉਂਦੇ ਹੋਏ ਉਸੀ ਸੰਕਲਪ ਨੂੰ ਅੱਗੇ ਵਧਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਗੀਤਾ ਸਿਰਫ ਆਸਥਾ ਨਹੀਂ ਸਗੋ ਇੱਕ ਪੇ੍ਰਰਣਾ ਹੈ ਜੋ ਲੋਕਾਂ ਨੂੰ ਜੀਵਨ ਜੀਣਾ ਸਿਖਾਉਂਦੀ ਹੈ। ਗਿਆਨਾਨੰਦ ਮਹਾਰਾਜ ਨੇ ਉਕਤ ਖੇਤਰ ਵਿੱਚ ਆਉਣ ਵਾਲੇ ਤੀਰਥਾਂ ਦੀ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੀਰਥ ਦਾ ਆਪਣਾ ਗੌਰਵ ਮਾਨ ਕਰ ਉਨ੍ਹਾਂ ਨੂੰ ਵਿਕਸਿਤ ਕਰਨ, ਸਰੰਖਣ ਕਰਨ। ਉਨ੍ਹਾਂ ਨੇ ਸਾਰਿਆਂ ਨੂੰ ਮੇਰਾ ਤੀਰਥ , ਮੇਰਾ ਗੌਰਵ ਦਾ ਸੰਕਲਪ ਲੈਣ ਲਈ ਪੇ੍ਰਰਿਤ ਕੀਤਾ।
ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਦੋਂ ਕੁਰੂਕਸ਼ੇਤਰ ਲੋਕਸਭਾ ਖੇਤਰ ਤੋਂ ਸਾਂਸਦ ਸਨ ਤਾਂ ਉਸ ਸਮੇਂ ਇੰਨ੍ਹਾਂ ਨੇ 48 ਕੋਸ ਵਿੱਚ ਆਉਣ ਵਾਲੇ ਤੀਰਥਾਂ ਦਾ ਦੌਰਾ ਕਰ ਕੇ ਇੰਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਸੀ। ਉਨ੍ਹਾਂ ਨੇ ਸਾਰੇ ਪ੍ਰਤੀਨਿਧੀਆਂ ਨੁੰ ਆਪਣੇ-ਆਪਣੇ ਤੀਰਥ ਸਥਾਨ ‘ਤੇ ਸਫਾਹੀ ਵਿਵਸਥਾ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਕੀਤੀ।
ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮਾਨਦ ਸਕੱਤਰ ਸ੍ਰੀ ਉਪੇਂਦਰ ਸਿੰਘਲ ਨੇ ਬੋਰਡ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਉਕਤ ਖੇਤਰ ਤਹਿਤ ਆਉਣ ਵਾਲੇ ਸਾਰੇ ਤੀਰਥਾਂ ਦੇ ਸੁਧਾਰ ਤਹਿਤ ਕਮੇਟੀਆਂ ਦੇ ਪ੍ਰਤੀਨਿਧੀਆਂ ਤੋਂ ਸੁਝਾਅ ਵੀ ਲਏ ਗਏ।
ਐਚਆਈਵੀ ਏਡਸ ਨੂੰ ਹਰਾਉਣ ਲਈ ਜਨ-ਜਨ ਵਿੱਚ ਜਾਗਰੁਕਤਾ ਫੈਲਾਉਣਾ ਜਰੂਰੀ – ਸਿਹਤ ਮੰਤਰੀ ਆਰਤੀ ਸਿੰਘ ਰਾਓ
ਨਾਗਰਿਕਾਂ ਦੇ ਨਾਲ-ਨਾਲ ਵਿਸ਼ੇਸ਼ਕਰ ਜਣੇਪਾ ਮਹਿਲਾਵਾਂ ਜਰੂਰ ਕਰਵਾਉਣ ਐਚਆਈਵੀ ਦੀ ਜਾਂਚ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਇੱਕ ਮਜਬੂਤ ਅਤੇ ਸੰਵੇਦਨਸ਼ੀਲ ਸਿਹਤ ਢਾਂਚਾ ਵਿਕਸਿਤ ਕੀਤਾ ਗਿਆ ਹੈ, ਜਿਸ ਦੀ ਗੁਣਵੱਤਾ ਨਾਲ ਐਚਆਈਵੀ ਸੰਕ੍ਰਮਿਤ ਦਾ ਹਰ ਸੰਭਵ ਇਲਾਜ ਕੀਤਾ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਭਾਰਤ ਨੂੰ ਏਡਸ ਮੁਕਤ ਬਨਾਉਣਾ ਹੈ, ਇਸ ਵਿੱਚ ਆਮਜਨਤਾ ਦੀ ਸਹਿਭਾਗਤਾ ਬਹੁਤ ਜਰੂਰੀ ਹੈ। ਐਚਆਈਵੀ ਏਡਸ ਇੱਕ ਗੰਭੀਰ ਬੀਮਾਰੀ ਹੈ। ਇਸ ਬੀਮਾਰੀ ਨੂੰ ਹਰਾਉਣ ਲਈ ਜਨ-ਜਨ ਨੂੰ ਜਾਗਰੁਕ ਕਰਨਾ ਜਰੂਰੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਸੋਮਵਾਰ ਨੂੰ ਕੈਥਲ ਵਿੱਚ ਵਿਸ਼ਵ ਏਡਸ ਦਿਵਸ ਮੌਕੇ ‘ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੰਤਰੀ ਆਰਤੀ ਸਿੰਘ ਰਾਓ ਨੇ ਸਕੂਲ ਪਰਿਸਰ ਵਿੱਚ ਸਿਹਤ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ।
ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਵਿੱਚ 104 ਆਈਸੀਟੀਸੀ ਕੇਂਦਰ, ਜਿਨ੍ਹਾਂ ਵਿੱਚ ਫਰੀਦਾਬਾਦ ਦੀ ਮੋਬਾਇਲ ਆਈਸੀਟੀਸੀ ਵੀ ਸ਼ਾਮਿਲ ਹੈ। ਹਰਿਆਣਾ ਵਿੱਚ 24 ਏਆਰਟੀ ਕੇਂਦਰ ਹਨ। ਜਿਨ੍ਹਾਂ ਵਿੱਚ 13 ਨਵੇਂ ਕੇਂਦਰ ਮੈਡੀਕਲ ਕਾਲਜਾਂ ਵਿੱਚ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 5 ਐਫਆਈਏਆਰਟੀ ਕੇਂਦਰ ਅਤੇ 4 ਲਿੰਕ ਏਆਰਟੀ ਕੇਂਦਰ ਵੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਨਾਲ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਸਾਰੇ ਖੇਤਰਾਂ ਵਿੱਚ ਯਕੀਨੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪੀਪੀਪੀ ਮੋਡ ਰਾਹੀਂ ਅਲਟ੍ਰਾਸਾਊਂਡ, ਐਮਆਰਆਈ ਅਤੇ ਸੀਟੀ ਸਕੈਨ ਵਰਗੇ ਟੇਸਟ ਐਚਆਈਵੀ ਪੀੜਤਾਂ ਲਈ ਮੁਫਤ ਉਪਲਬਧ ਕਰਵਾਏ ਜਾ ਰਹੇ ਹਨ। ਦਸੰਬਰ, 2021 ਤੋਂ ਹਰਿਆਣਾ ਸਰਕਾਰ ਵੱਲੋਂ ਐਚਆਈਵੀ ਸੰਕ੍ਰਮਿਤ ਵਿਅਕਤੀਆਂ ਨੁੰ 2250 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ 54 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਅਤੇ ਇਸ ਸਾਲ 27 ਕਰੋੜ 78 ਲੱਖ ਰੁਪਏ ਮੰਜੂਰ ਕੀਤੇ ਗਏ ਹਨ। ਐਚਆਈਵੀ ਪੀੜਤ ਵਿਅਕਤੀਆਂ ਨੂੰ ਸਰਕਾਰੀ ਬਲੱਡ ਬੈਂਕ ਵੱਲੋਂ ਮੁਫਤ ਖੂਨ ਉਪਲਬਧ ਕਰਵਾਇਆ ਜਾਂਦਾ ਹੈ। ਭਾਰਤ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ ਨਾਮਜਦ ਏਆਰਟੀ ਕੇਂਦਰ ਵਿੱਚ ਇਲਾਜ ਲਈ ਏਡਸ ਦੇ ਮਰੀਜਾਂ ਨੂੰ ਦੂਜੀ ਸ਼੍ਰੇਣੀ ਵਿੱਚ 50 ਫੀਸਦੀ ਦੀ ਛੋਟ ਪ੍ਰਦਾਨ ਕੀਤੀ ਜਾਂਦੀ ਹੈ। ਹਰਿਆਣਾ ਰਾਜ ਵਿੱਚ ਐਚਆਈਵੀ/ਏਡਸ ਸੰਕ੍ਰਮਿਤ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਦਾ ਹੱਕਦਾਰ ਹੈ। ਹਰਿਆਣਾ ਦੇ ਹਰੇਕ ਜਿਲ੍ਹਾ ਵਿੱਚ ਸਰਕਾਰ ਵੱਲੋਂ ਨਸ਼ਾ ਮੁਕਤੀ ਕੇਂਦਰ ਚਲਾਏ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਆਮਜਨਤਾ ਦੀ ਜਾਗਰੁਕਤਾ ਅਤੇ ਕਮਿਊਨਿਟੀ ਦੀ ਭਾਗੀਦਾਰੀ ਹੀ ਸਾਡੀ ਸਫਲਤਾ ਦਾ ਕੁੰਜੀ ਹੈ। ਹਰਿਆਣਾ ਰਾਜ ਏਡਸ ਕੰਟਰੋਲ ਸੋਸਾਇਟੀ ਵੱਲੋਂ ਨਿਯਮਤ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ। ਹਰਿਆਣਾ ਵਿੱਚ ਐਚਆਈਵੀ ਏਡਸ ਦੇ ਤਹਿਤ ਐਕਟ 2017 ਲਾਗੂ ਕੀਤਾ ਗਿਆ ਹੈ। ਹਰਿਆਣਾ ਰਾਜ ਦੇ ਛੇ ਡਿਵੀਜਨਲ ਕਮਿਸ਼ਨਰ ਨੂੰ ਲੋਕਪਾਲ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਐਚਆਈਵੀ ਸੰਕ੍ਰਮਿਤ ਵਿਅਕਤੀਆਂ ਦੇ ਅਧਿਕਾਰਾਂ ਨਾਲ ਜੁੜੇ ਕਿਸੇ ਵੀ ਉਲੰਘਣ ‘ਤੇ ਸ਼ਿਕਾਇਤ ਦਰਜ ਕਰਨ ਅਤੇ ਹੱਲ ਪਾਉਣ ਦੀ ਮੁਫਤ ਵਿਵਸਥਾ ਹੈ। ਇਸ ਤੋਂ ਇਲਾਵਾ, ਟੋਲ ਫਰੀ ਰਾਸ਼ਟਰੀ ਹੈਲਪਲਾਇਨ ਨੰਬਰ 1097 ਗੁਪਤ ਰੂਪ ਨਾਲ ਜਾਣਕਾਰੀ, ਮਾਰਗਦਰਸ਼ਨ ਅਤੇ ਸਲਾਹ-ਮਸ਼ਵਰਾ ਪ੍ਰਦਾਨ ਕਰਨ ਲਈ ਸਦਾ ਉਪਲਬਧ ਹੈ।
ਇਸ ਮੌਕੇ ‘ਤੇ ਵਿਧਾਇਕ ਸ੍ਰੀ ਸਤਪਾਲ ਜਾਂਬਾ ਨੇ ਕਿਹਾ ਕਿ ਵਿਸ਼ਵ ਏਡਸ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਜਾਗਰੁਕ ਕਰਨਾ ਹੈ। ਜਾਗਰੁਕਤਾ ਰਾਹੀਂ ਅਸੀਂ ਇਸ ਬੀਮਾਰੀ ਨੂੰ ਹਰਾ ਸਕਦੇ ਹਨ। ਸਰਕਾਰ ਵੱਲੋਂ ਅਨੇਕ ਪ੍ਰੋਗਰਾਮਾਂ ਰਾਹੀਂ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸੂਬਾ ਅਤੇ ਦੇਸ਼ ਨੁੰ ਨਸ਼ੇ ਤੋਂ ਮੁਕਤ ਕਰਨਾ ਹੈ। ਸਾਨੂੰ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਹੈ, ਉਨ੍ਹਾਂ ਦੀ ਹਰ ਏਕਟੀਵਿਟੀ ‘ਤੇ ਨਿਗਰਾਨੀ ਰੱਖਣੀ ਹੈ। ਬੱਚਿਆਂ ਨੂੰ ਆਪਣਾ ਦੋਸਤ ਬਨਾਉਣ।
ਅੰਬਾਲਾ ਕੈਂਟ ਵਿੱਚ ਈਐਸਆਈਸੀ ਦਾ 100 ਬਿਸਤਰਿਆਂ ਦੇ ਆਧੁਨਿਕ ਹਸਪਤਾਲ ਦਾ ਜਲਦੀ ਹੋਵੇਗਾ ਨਿਰਮਾਣ – ਕਿਰਤ ਮੰਤਰੀ ਅਨਿਲ ਵਿਜ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਵੱਲੋਂ 100 ਬਿਸਤਰਿਆਂ ਦਾ ਅੱਤਆਧੁਨਿਕ ਹਸਪਤਾਲ ਸਥਾਪਿਤ ਕੀਤੇ ਜਾਣ ਦਾ ਰਸਤਾ ਹੁਣ ਪੂਰੀ ਤਰ੍ਹਾ ਨਾਲ ਪ੍ਰਸ਼ਸਤ ਹੋ ਗਿਆ ਹੈ। ਇਹ ਹਸਪਤਾਲ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਸੰਜੀਵਨੀ ਸਾਬਤ ਹੋਵੇਗਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਿਹਤਰ ਅਤੇ ਨੇੜੇ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ।
ਸ੍ਰੀ ਅਨਿਲ ਵਿਜ ਨੇ ਅੱਜ ਇੱਥੇ ਚੰਡੀਗੜ੍ਹ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਨੂੰ 16 ਦਸੰਬਰ, 2025 ਤੱਕ ਸੈਕਟਰ-33 (ਭਾਗ-1) ਅੰਬਾਲਾ ਕੈਂਟ ਵਿੱਚ ਪ੍ਰਸਤਾਵਿਤ ਸਥਾਨ ਦੇ ਅਲਾਟਮੈਂਟ ਸਬੰਧੀ ਰਸਮੀ ਪੱਤਰ (ਆਫਰ ਲੇਟਰ) ਸਟੀਕ ਲਾਗਤ ਨਾਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਈਐਸਆਈਸੀ ਵੱਲੋਂ ਭੁਮੀ ਭੁਗਤਾਨ ਕਰ ਹਸਪਤਾਲ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।
ਸਾਹਾ ਉਦਯੋਗਿਕ ਖੇਤਰ ਤੇ ਨੇੜੇ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਬੀਮਤ ਕੰਮਗਰਾਂ ਨੂੰ ਮਿਲੇਗਾ ਸਿੱਧਾ ਲਾਭ – ਵਿਜ
ਕਿਰਤ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਤੇ ਸਾਹਾ ਉਦਯੋਗਿਕ ਖੇਤਰ ਅੰਬਾਲਾ ਕੈਂਟ ਸੈਕਟਰ-33 ਦੇ ਨਾਲ ਹੀ ਸਥਿਤ ਹੈ, ਜਿੱਥੇ ਹਜਾਰਾਂ ਮਜਦੂਰ ਕੰਮ ਕਰਦੇ ਹਨ। ਇੰਨ੍ਹਾਂ ਸਾਰੇ ਬੀਮਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਇਸ ਹਸਪਤਾਲ ਤੋਂ ਸਿੱਧਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਇਸ ਪਰਿਯੋ੧ਨਾ ਨੂੰ ਅੰਬਾਲਾ ਕੈਂਟ ਅਤੇ ਨੇੜੇ ਦੇ ਖੇਤਰਾਂ ਅਤੇ ਬੋਡਰ ਜਿਲ੍ਹਿਆਂ ਲਈ ਇੱਕ ਵੱਡੀ ਉਪਲਬਧੀ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਇਸ ਪਰਿਯੋਜਨਾ ਨੂੰ ਅੱਗੇ ਵਧਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗਾਂ ਦੇ ਨਾਲ ਤਾਲਮੇਲ ਬਣਾਏ ਹੋਏ ਹਨ। ਇਸ ਹਸਪਤਾਲ ਦੀ ਸਥਾਪਨਾ ਅੰਬਾਲਾ ਦੇ ਬੀਮਤ ਕਮਿਊਨਿਟੀ ਲਈ ਬਿਹਤਰ, ਸਮੇਂਬੱਧ ਅਤੇ ਮਰੀਜ-ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ।
ਬੀਮਤ ਮਜਦੂਰਾਂ ਨੂੰ ਮਿਲੇਗੀ ਇਹ ਸਹੂਲਤਾਂ
ਉਨ੍ਹਾਂ ਨੇ ਦਸਿਆ ਕਿ ਹਸਪਤਾਲ ਵਿੱਚ ਸਾਰੇ ਅੱਤਆਧੁਨਿਕ ਸਹੂਲਤਾਂ ਜਿਵੇਂ ਕਿ ਮੇਡੀਸਿਨ, ਸਰਜਰੀ, ਪ੍ਰਸਤੁਤੀ ਅਤੇ ਇਸਤਰੀ ਰੋਗ, ਬਾਲ ਰੋਗ, ਅਸਿਥ ਰੋਗ, ਈਐਨਟੀ, ਅੱਖਾ ਦੇ ਰੋਗ, ਸਕਿਨ ਰੋਗ, ਮਨੋਰੋਗ ਅਤੇ ਐਮਰਜੈਂਸੀ ਮੈਡੀਕਲ ਗਰਵੀ ਪ੍ਰਮੁੱਖ ਸੇਵਾਵਾਂ ਪ੍ਰਦਾਨ ਕਰੇਗਾ। ਹਸਪਤਾਲ ਵਿੱਚ 24&7 ਐਮਰਜੈਂਸੀ ਤੇ ਟ੍ਰਾਮਾ ਕੇਅਰ, ਆਧੁਨਿਕ ਆਈਸੀਯੂ, ਉਨੱਤ ਜਾਂਚ ਸਹੂਲਤਾਂ ਅਤੇ ਇਨ ਪੇਸ਼ੇਂਟ, ਆਊਟ-ਪੇਸ਼ੇਂਟ ਅਤੇ ਡੇ-ਕੇਅਰ ਸੇਵਾਵਾਂ ਉਪਲਬਧ ਰਹਿਣਗੀਆਂ, ਤਾਂ ਜੋ ਬੀਮਤ ਵਿਅਕਤੀਆਂ ਨੂੰ ਸਮੇਂ ‘ਤੇ ਹੋਰ ਸਹੀ ਉਪਚਾਰ ਮਿਲ ਸਕੇ।
ਮੇਰੀ ਪ੍ਰਾਥਮਿਕਤਾ ਹਮੇਸ਼ਾ ਰਹੀ ਹੈ ਕਿ ਕੋਈ ਵੀ ਮਜਦੂਰ ਇਲਾਜ ਲਈ ਭਟਕੇ ਨਹੀਂ – ਵਿਜ
ਉਨ੍ਹਾਂ ਨੇ ਕਿਹਾ ਕਿ ਮੇਰੀ ਪ੍ਰਾਥਮਿਕਤਾ ਹਮੇਸ਼ਾ ਰਹੀ ਹੈ ਕਿ ਅੰਬਾਲਾ ਕੈਂਟ ਦੇ ਲੋਕ ਸਿਹਤ ਸਹੂਲਤਾਂ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਣ। ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਕੋਈ ਵੀ ਮਜਦੂਰ ਇਲਾਜ ਲਈ ਭਟਕੇ ਨਹੀਂ। ਇਹ ਹਸਪਤਾਲ ਮਜਦੂਰ ਵਰਗ ਅਤੇ ਆਮ ਨਾਗਰਿਕਾਂ ਦੋਨੋਂ ਨੁੰ ਰਾਹਤ ਪ੍ਰਦਾਨ ਕਰੇਗਾ। ਸ੍ਰੀ ਅਨਿਲ ਵਿਜ ਨੇ ਭਰੋਸਾ ਜਤਾਇਆ ਕਿ ਭੂਮੀ ਅਲਾਟਮੈਂਟ ਦੀ ਰਸਮੀ ਕਾਰਵਾਈਆਂ ਦੇ ਪੂਰਾ ਹੁੰਦੇ ਹੀ ਹਸਪਤਾਲ ਦਾ ਨਿਰਮਾਣ ਕੰਮ ਤੇਜੀ ਨਾਲ ਅੱਗੇ ਵਧੇਗਾ ਅਤੇ ਨਿਰਧਾਰਿਤ ਸਮੇਂ ਵਿੱਚ ਪੂਰਾ ਕਰ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।
ਸ੍ਰੀ ਵਿਜ ਨੇ ਦਸਿਆ ਕਿ ਹਾਲ ਹੀ ਵਿੱਚ ਸਕੱਤਰ, ਡੀਪੀਆਈਆਈਟੀ, ਭਾਰਤ ਸਰਕਾਰ ਦੀ ਅਗਵਾਈ ਹੇਠ ਮੁੱਖ ਸਕੱਤਰ ਦਫਤਰ ਵਿੱਚ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪ੍ਰੋ੧ੈਕਟ ਮਾਨੀਟਰਿੰਗ ਗਰੁੱਪ (ਪੀਐਮਜੀ) ਪੋਰਟਲ ‘ਤੇ ਪੈਂਡਿੰਗ ਪਰਿਯੋਜਨਾਵਾਂ ਦੀ ਵਿਸਤਾਰ ਸਮੀਖਿਆ ਹੋਈ। ਇਸੀ ਮੀਟਿੰਗ ਵਿੱਚ ਅੰਬਾਲਾ ਕੈਂਟ ਵਿੱਚ ਈਅੇਸਆਈਸੀ ਹਸਪਤਾਲ ਸਥਾਪਨਾ ਦੇ ਪੈਂਡਿੰਗ ਭੁਮੀ ਅਲਾਟਮੈਂਟ ਮੁੱਦੇ ਨੁੰ ਪ੍ਰਾਥਮਿਕਤਾ ਨਾਲ ਹੱਲ ਤਹਿਤ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਪਰਿਯੋਜਨਾ ਕੇਂਦਰ ਅਤੇ ਰਾਜ ਦੋਨੋਂ ਸਰਕਾਰਾਂ ਦੀ ਸਿਹਤ ਸੇਵਾਵਾਂ ਨੂੰ ਉਨੱਤ ਬਨਾਉਣ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ।
ਮੁੱਖ ਮੰਤਰੀ 3 ਦਸੰਬਰ ਨੂੰ ਰਾਜ ਦੇ ਇੰਟੀਗ੍ਰੇਟੇਡ ਹੋਮ ਡੈਸ਼ਬੋਰਡ ਦਾ ਉਦਘਾਟਨ ਕਰਣਗੇ – ਡਾ. ਸੁਮਿਤਾ ਮਿਸ਼ਰਾ
ਚੰਡੀਗੜ੍ਹ
( ਜਸਟਿਸ ਨਿਊਜ਼)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ 3 ਦਸੰਬਰ ਨੂੰ ਰਾਜ ਦੇ ਹੋਮ ਡਿਪਾਰਟਮੈਂਟ ਡੈਸ਼ਬੋਰਡ ਦਾ ਉਦਘਾਟਨ ਕਰਣਗੇ, ਜੋ ਡਿਜੀਟਲ ਗਵਰਨੈਂਸ ਅਤੇ ਰਿਅਲ-ਟਾਇਮ ਏਡਮਿਨਿਸਟ੍ਰੇਟਿਵ ਮਾਨਟੀਰਿੰਗ ਦੀ ਦਿਸ਼ਾ ਵਿੱਚ ਸਕਾਰ ਦੇ ਕਦਮ ਵਿੱਚ ਇੱਕ ਅਹਿਮ ਮੀਲ ਦਾ ਪੱਥਰ ਹੋਵੇਗਾ।
ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਸਿਆ ਕਿ ਹੋਮ ਡੈਸ਼ਬੋਰਡ ਇੱਕ ਏਡਵਾਯਡ ਡਿਜੀਟਲ ਪਲੇਟਫਾਰਮ ਹੈ ਜਿਸ ਨੂੰ ਸਟੇਟ-ਆਫ-ਟੂ-ਆਰਟ ਤਕਨਾਲੋ੧ੀ ਨਾਲ ਬਣਾਇਆ ਗਿਆ ਹੈ ਤਾਂ ਜੋ ਹੋਮ ਡਿਪਾਰਟਮੈਂਟ ਤਹਿਤ ਸਾਰੇ ਡਿਪਾਰਟਮੈਂਟ ਦੇ ਵੱਡੇ ਪ੍ਰੋਜੈਕਟ, ਸਕੀਮ ਅਤੇ ਪ੍ਰੋਗਰਾਮ ਨੂੰ ਰਿਅਲ-ਟਾਇਮ ਵਿੱਚ ਦਿਖਾਇਆ ਅਤੇ ਮਾਨੀਟਰ ਕੀਤਾ ਜਾ ਸਕੇ। ਸਿੰਗਲ-ਵਿੰਡੋਂ ਸਿਸਟਮ ਕ੍ਰਾਇਮ ਐਂਡ ਕ੍ਰਿਮਿਨਲ ਟ੍ਰੈਕਿੰਗ ਨੈਟਵਰਕ ਐਂਡ ਸਿਸਟਮ (ਙਙੳਟਛ), ਡਾਇਲ-112, ਈ-ਪ੍ਰਿਜ਼ਨ, ਈ-ਚਾਲਾਨ, ਅਤੇ ਫੋਰੇਂਸਿੰਕ ਸਾਇੰਸ ਲੈਬ ਦੀ ਸਰਵਿਸੇਜ਼ ਵਰਗੀ ਖਾਸ ਪਹਿਲਾਂ ਦੀ ਆਸਾਨ ਮਾਨੀਟਰਿੰਗ ਅਤੇ ਲਾਇਵ ਟ੍ਰੈਕਿੰਗ ਨੂੰ ਮੁਮਕਿਨ ਬਣਾਏਗਾ। ਇਹ ਪੂਰੇ ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਮਜਬੂਤ ਕਰਨ ਲਈ ਜਰੂਰੀ ਕੁਆਰਡੀਨੇਸ਼ਨ ਅਤੇ ਡੇਟਾ ਇੰਟੀਗ੍ਰੇਸ਼ਨ ਨੁੰ ਵੀ ਆਸਾਨ ਬਣਾਏਗਾ।
ਡਾ. ਮਿਸ਼ਰਾ ਨੇ ਅੱਗੇ ਕਿਹਾ ਕਿ ਇਹ ਪਲੇਟਫਾਰਮ ਲਾਅ ਐਂਡ ਆਡਰ ਰਿਵਯੂ, ਕ੍ਰਾਇਮ ਪ੍ਰਿਵੇਸ਼ਨ ਸਟ੍ਰੇਟਰਜੀ, ਫਾਇਰ ਅਤੇ ਐਮਰਜੈਂਸੀ ਰਿਸਪਾਂਸ, ਐਂਬੂਲੈਂਸ ਸਰਵਿਸ, ਜੇਲ੍ਹ ਮੈਨੇਜਮੈਂਅ, ਫੋਰੇਂਸਿਕ ਇਨਵੇਸਟੀਗੇਸ਼ਨ ਅਤੇ ਸਿਵਲ ਸਿਕਓਰਿਟੀ ਸਿਸਟਮ ਦੀ ਅਸਰਦਾਰ ਨਿਗਰਾਨੀ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਦਸਿਆ ਕਿ ਡੇਟਾ ਇੱਕਠਾ ਕਰਨ ਤੋਂ ਇਲਾਵਾ, ਹੋਮ ਡੈਸ਼ਬੋਰਡ ਇੱਕ ਪਾਰਵਫੁੱਲ ਡਿਸੀਜਨ-ਸਪੋਰਟ ਟੂਲ ਵਜੋ ਕੰਮ ਕਰੇਗਾ, ਜੋ ਸਹੀ, ਰਿਅਲ-ਟਾਇਮ ਜਾਣਕਾਰੀ ਦਵੇਗਾ ਜਿਸ ਨਾਲ ਜਲਦੀ ਫੈਸਲੇ ਲੈਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਿਸਟਮ ਇੰਟਰ-ਡਿਪਾਰਟਮੇਂਟਲ ਕੁਆਰਡੀਨੇਸ਼ਨ ਨੂੰ ਮਜਬੂਤ ਕਰੇਗਾ, ਰਿਸਪਾਂਸਿਵਨੇਸ ਵਿੱਚ ਸੁਧਾਰ ਕਰੇਗਾ ਅਤੇ ਸਬੂਤਾਂ ਦੇ ਆਧਾਰ ‘ਤੇ ਫੈਸਲੇ ਲੈਣ ਨੁੰ ਮਦਦ ਕਰਗੇਾ। ਇਹ ਪਹਿਲ ਹੋਮ ਡਿਪਾਰਟਮੈਂਟ ਦੀ ਓਵਰਆਲ ਏਫਿਿਿਸ਼ਏਂਸੀ ਨੂੰ ਕਾਫੀ ਵਧਾਏਗਾ ਅਤੇ ਤੇਜ, ਟ੍ਰਾਂਸਪੇਰੇਂਟ ਅਤੇ ਨਾਗਰਿਕ-ਕੇਂਦ੍ਰਿਤ ਗਵਰਨੇਸਂ ਲਈ ਇੱਕ ਨਵਾਂ ਬੈਂਚਮਾਰਕ ਸੈਟ ਕਰੇਗਾ।
ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਜਿਮੇਵਾਰੀ, ਅਕਾਊਂਟੇਬਿਲਿਟੀ, ਟ੍ਰਾਂਸਪੇਰੇਂਸੀ ਅਤੇ ਗੁੱਡ ਗਵਰਨੈਂਸ ਦੇ ਆਦਰਸ਼ਾਂ ਨੂੰ ਪਾਉਣ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਹੀ ਹੈ। ਡਿਜੀਟਲ ਤਕਨਾਲੋਜੀ ਦਾ ਏਕਟਿਵ ਰੂਪ ਨਾਲ ਲਾਭ ਚੁੱਕ ਕੇ, ਰਾਜ ਪਬਲਿਕ ਸਿਕਓਰਿਟੀ ਨੂੰ ਮਜਬੂਤ ਕਰਨਾ, ਸਰਵਿਸ ਡਿਲੀਵਰੀ ਵਿੱਚ ਸੁਧਾਰ ਕਰਨਾ ਅਤੇ ਪਾਰਟੀਸਿਪੇਟਰੀ ਅਤੇ ਰਿਸਪਾਂਸਿਵ ਏਡਮਿਨਿਸਟ੍ਰੇਸ਼ਨ ਨੁੰ ਪ੍ਰੋਤਸਾਹਨ ਦੇਣਾ ਜਾਰੀ ਰੱਖੇ ਹੋਏਹਨ।
ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ
ਚੰਡੀਗੜ੍ਹ
( ਜਸਟਿਸ ਨਿਊਜ਼)
ਕੌਮਾਂਤਰੀ ਗੀਤਾ ਮਹੋਤਸਵ ਤਹਿਤ ਸੋਮਵਾਰ ਨੂੰ ਧਰਮਖੇਤਰ-ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿੱਚ ਸ਼ਾਨਦਾਰ ਅਤੇ ਇਤਿਹਾਸਕ ਵਿਸ਼ਵ ਗੀਤਾ ਪਾਠ ਆਯੋਜਿਤ ਕੀਤਾ ਗਿਆ। ਇਸ ਸਮੂਹਿਕ ਪਾਠ ਵਿੱਚ 21 ਹਜ਼ਾਰ ਬੱਚਿਆਂ ਨੇ ਇੱਕ ਆਵਾਜ਼ ਵਿੱਚ ਗੀਤਾ ਦੇ ਸ਼ਲੋਕਾਂ ਦਾ ਉਚਾਰਣ ਕਰ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ, ਜਿਸ ਨੇ ਪੂਰੇ ਵਾਤਾਵਰਣ ਨੂੰ ਗਿਆਨ, ਭਗਤੀ ਅਤੇ ਅਧਿਆਤਮ ਨਾਲ ਸਰਾਬੋਰ ਕਰ ਦਿੱਤਾ। ਇਸ ਵਿਲੱਖਣ ਸਹਿਭਾਗਤਾ ਨੇ ਵਸੂਧੇਵ ਕੁੰਟੁਬਕਮ ਦੀ ਭਾਰਤੀ ਅਵਧਾਰਣਾ ਨੂੰ ਸਾਕਾਰ ਰੂਪ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਕਰਤ ਕੀਤੀ। ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਵਿਸ਼ਵ ਗੀਤਾ ਪਾਠ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਲਈ ਮੰਗਲਵਾਰ ਨੂੰ ਵਿਸ਼ੇਸ਼ ਛੁੱਟੀ ਦਾ ਵੀ ਐਲਾਨ ਕੀਤਾ। ਇਸ ਮੌਕੇ ‘ਤੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਮਾਰਗਸ਼ੀਰਸ਼ ਸ਼ੁਲਕ ਏਕਾਦਸ਼ੀ ਅਤੇ ਗੀਤਾ ਜੈਯੰਤੀ ਦੇ ਪਵਿੱਤਰ ਪਰਬ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਣ ਤੋ ਨਾਗਰਿਕਾਂ ਦੇ ਜੀਵਨ ਨੂੰ ਗਿਆਨ ਦੇ ਆਲੋਕ ਨਾਲ ਆਲੋਕਿਤ ਕਰਨ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ੁੱਭ ਮਿੱਤੀ ‘ਤੇ 5163 ਸਾਲ ਪਹਿਲਾਂ ਭਗਵਾਨ ਸ਼੍ਰੀਕ੍ਰਿਸ਼ਣ ਵੱਲੋਂ ਅਰਜੁਨ ਨੂੰ ਸ਼੍ਰੀਮਦਭਗਵਦ ਗੀਤਾ ਦਾ ਦਿਵਅ ਉਪਦੇਸ਼ ਦਿੱਤਾ, ਜਿਸ ਦਾ ਸੰਦੇਸ਼ ਅੱਜ ਵੀ ਸੰਪੂਰਣ ਮਨੁੱਖਤਾ ਲਈ ਪੱਥ ਪ੍ਰਦਰਸ਼ਕ ਹੈ। ਅੱਜ 21 ਹਜ਼ਾਰ ਵਿਦਿਆਰਥੀਆਂ ਵੱਲੋਂ ਅਸ਼ਟਾਦਸ਼ੀ ਸ਼ਲੋਕਾਂ ਦੇ ਜਾਪ ਨਾਲ ਆਕਾਸ਼ ਗੂੰਜ ਉੱਠਿਆ ਹੈ। ਇਹ ਮਾਣ ਦੀ ਗੱਲ ਹੈ ਕਿ ਅੱਜ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਵੀ ਇੱਕਠੇ ਇੰਨ੍ਹਾਂ ਸ਼ਲੋਕਾਂ ਦੇ ਸਵਰ ਗੂੰਜ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਗੀਤਾ ਪਾਠ ਦਾ ਮਹਤੱਵ ਸਿਰਫ ਧਾਰਮਿਕ ਨਹੀਂ ਸੋਗ ਵਿਗਿਆਨਕ ਵੀ ਹੈ। ਵੇਦ, ਉਪਨਿਸ਼ਦ ਅਤੇ ਗੀਤਾ ਦੇ ਮੰਤਰਾ ਦੇ ਉਚਾਰਣ ਨਾਲ ਪੈਦਾ ਹੋਣ ਵਾਲੀ ਸਾਕਾਰਤਮਕ ਧੁੰਨੀ ਤਰੰਗਾਂ ਮਨ ਅਤੇ ਦਿਮਾਗ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ, ਵਿਚਾਰਾਂ ਵਿੱਚ ਨੈਤਿਕਤਾ ਲਿਆਉਂਦੀ ਹੈ ਅਤੇ ਵਿਅਕਤੀ ਨੂੰ ਨਵੀਂ ਉਰਜਾ ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੇ੍ਰਰਣਾ ਨਾਲ ਗੀਤਾ ਮਹੋਤਸਵ ਬਣ ਚੁੱਕਾ ਹੈ ਕੌਮਾਂਤਰੀ ਉਤਸਵ, ਕਈ ਦੇਸ਼ ਕਰ ਰਹੇ ਸਹਿਭਾਗਤਾ
ਮੁੱਖ ਮੰਤਰੀ ਨੇ ਕਿਹਾ ਕਿ ਕਰਮਯੋਗੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹੀ ਪੇ੍ਰਰਣਾ ਨਾਲ ਅਸੀਂ ਗੀਤਾ ਜੈਯੰਤੀ ਸਮਾਰੋਹ ਨੂੰ ਕੌਮਾਂਤਰੀ ਪੱਧਰ ‘ਤੇ ਮਨਾਉਂਦੇ ਹਨ। ਉਨ੍ਹਾਂ ਨੇ ਸਾਲ 2014 ਵਿੱਚ ਅਮੇਰਿਕਾ ਦੀ ਆਪਣੀ ਪਹਿਲੀ ਯਾਤਰਾ ਦੌਰਾਨ 19 ਸਤੰਬਰ , 2014 ਨੂੰ ਅਮੇਰਿਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਸ੍ਰੀ ਮਹਾਦੇਵ ਦੇਸਾਈ ਵੱਲੋਂ ਲਿਖਿਤ ਪੁਸਤਕ ÒThe Gita According to GandhiÓ ਭੇਂਟ ਕੀਤੀ। ਇਸ ਵਿਲੱਖਣ ਪਹਿਲ ਤੋਂ ਪੇ੍ਰਰਿਤ ਹੋ ਕੇ ਅਸੀਂ ਸਾਲਾਨਾ ਗੀਤਾ ਜੈਯੰਤੀ ਸਮਾਰੋਹ ਨੂੰ ਸਾਲ 2016 ਤੋਂ ਕੌਮਾਂਤਰੀ ਪੱਧਰ ‘ਤੇ ਮਨਾਉਣ ਲੱਗੇ ਹਨ। ਇਸ ਵਿੱਚ ਕਈ ਦੇਸ਼ਾਂ ਦੇ ਪ੍ਰਤਿਭਾਗੀ ਅਤੇ ਲੱਖਾਂ ਸ਼ਰਧਾਲੂ ਹਿੱਸਾ ਲੈਂਦੇ ਹਨ।
ਉਨ੍ਹਾਂ ਨੇ ਕਿਹਾ ਕਿ 25 ਨਵੰਬਰ ਨੂੰ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿੱਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋਏ ਅਤੇ ਮਹਾਭਾਰਤ ਥੀਮ ਅਧਾਰਿਤ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ 28 ਨਵੰਬਰ ਨੂੰ ਕਰਨਾਟਕ ਦੇ ਓਡੁੱਪੀ ਵਿੱਚ ਵੀ ਇਸ ਅਨੁਭਵ ਕੇਂਦਰ ਦਾ ਵਰਨਣ ਕਰਦੇ ਹੋਏ ਦੇਸ਼ਵਾਸੀਆਂ ਨੂੰ ਇਸ ਨੂੰ ਦੇਖਣ ਦੀ ਅਪੀਲ ਕੀਤੀ। ਅੱਜ ਇਹ ਮਹੋਤਸਵ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਵਿਸ਼ਵਵਿਆਪੀ ਸਵਰੂਪ ਲੈ ਚੁੱਕਾ ਹੈ।
ਭਗਵਾਨ ਸ਼੍ਰੀਕ੍ਰਿਸ਼ਣ ਵੱਲੋਂ ਦਿੱਤਾ ਗਿਆ ‘ਕਰਮਣਯੇਵਾਧਿਕਾਰਸਤੇ’ ਦਾ ਉਪਦੇਸ਼ ਵਿਅਕਤੀ ਨੂੰ ਜਿਮੇਵਾਰੀ ਪਾਲਣ ਦੇ ਮਾਰਗ ‘ਤੇ ਕਰਦਾ ਹੈ ਅਗਰਸਰ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੀਤਾ ਤੋਂ ਇਲਾਵਾ ਯੋਗ ਨੂੰ ਵੀ ਪੂਰੇ ਸੰਸਾਰ ਵਿੱਚ ਫੈਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਹੀ ਯਤਨਾਂ ਨਾਲ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਨਾਅ, ਗੁੱਸਾ ਅਤੇ ਅਨਿਸ਼ਚਤਤਾ ਵਰਗੀ ਕਈ ਚਨੌਤੀਆਂ ਹਨ, ਜਿਨ੍ਹਾਂ ਨਾਲ ਨਜਿਠਣ ਲਈ ਗੀਤਾ ਸਾਨੂੰ ਜੀਵਨ ਦੇ ਹਰ ਉਤਾਰ-ਚੜਾਵ ਵਿੱਚ ਸਮਭਾਵ ਬਣਾਏ ਰੱਖਣ ਦੀ ਪੇ੍ਰਰਣਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਗੀਤਾ ਦਾ ਪਾਠ ਕਰਨ ਵਾਲਾ ਵਿਅਕਤੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਉੱਪਰ ਉੱਠ ਜਾਂਦਾ ਹੈ। ਗੀਤਾ ਦਾ ਪ੍ਰਤੀਕ ਸ਼ਲੋਕ ਗਿਆਨ ਦਾ ਦੀਪ ਹੈ ਅਤੇ ਹਰੇਕ ਅਧਿਆਏ ਜੀਵਨ ਦਾ ਮਾਰਗਦਰਸ਼ਕ ਹੈ। ਭਗਵਾਨ ਸ਼੍ਰੀ ਕ੍ਰਿਸ਼ਣ ਵੱਲੋਂ ਦਿੱਤਾ ਗਿਆ ‘ਕਰਮਣਯੇਵਾਧਿਕਾਰਸਤੇ’ ਦਾ ਉਪਦੇਸ਼ ਵਿਅਕਤੀ ਨੂੰ ਜਿਮੇਵਾਰੀ ਪਾਲਣ ਦੇ ਮਾਰਗ ‘ਤੇ ਅਗਰਸਰ ਕਰਦਾ ਹੈ ਅਤੇ ਸਮਾਜ ਵਿੱਚ ਅਨੁਸਾਸ਼ਨ ਤੇ ਸੰਤੁਲਨ ਸਥਾਪਿਤ ਕਰਦਾ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਇਸ ਸਿਦਾਂਤ ਨੂੰ ਆਪਣੇ ਜੀਵਨ ਵਿੱਚ ਉਤਾਰ ਲਵੇ, ਤਾਂ ਸਮਾਜ ਵਿੱਚ ਅਨੁਸਾਸ਼ਨ, ਸਮਰਸਤਾ ਅਤੇ ਸੰਤੁਲਨ ਖੁਦ ਸਥਾਪਿਤ ਹੋ ਜਾਵੇਗਾ।
ਗੀਤਾ ਦਾ ਸੰਦੇਸ਼ ਕਾਲਾਤੀਤ, ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪੇ੍ਰਰਣਾ ਦਾ ਸਰੋਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਦਾ ਹਰ ਸ਼ਲੋਕ ਸਾਨੂੰ ਜੀਵਨ ਜੀਣ ਦੀ ਨਵੀਂ ਪੇ੍ਰਰਣਾ ਦਿੰਦਾ ਹੈ। ਗੀਤਾ ਸਿਰਫ ਅਰਜੁਨ ਅਤੇ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੇ ਵਿੱਚ ਦਾ ਸੰਵਾਦ ਹੀ ਨਹੀਂ ਹੈ, ਇਹ ਸਾਡੇ ਹਰ ਸੁਆਲ ਦਾ ਹੱਲ ਕਰਦੀ ਹੈ। ਪੁਰਾਣੀ ਮਾਨਤਾਵਾਂ ਦੇ ਅਨੁਸਾਰ ਜਿਸ ਵੀ ਘਰ ਵਿੱਚ ਗੀਤਾ ਦਾ ਨਿਯਮਤ ਰੂਪ ਨਾਲ ਪਾਠ ਹੁੰਦਾ ਹੈ, ਉੱਥੇ ਕਦੀ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵ ਏਨਰਜੀ ਨਹੀਂ ਆ ਸਕਦੀ। ਗੀਤਾ ਸਾਨੂੰ ਸਿਖਾਉਂਦੀ ਹੈ ਕਿ ਸੁਖ-ਦੁੱਖ, ਸਫਲਤਾ-ਅਸਫਲਤਾ, ਨਾਭ-ਹਾਨੀ ਜੀਵਨ ਦਾ ਹਿੱਸਾ ਹੈ। ਇੰਨ੍ਹਾਂ ਤੋਂ ਵਿਚਲਿਤ ਹੋਏ ਬਿਨ੍ਹਾ ਸਾਨੂੰ ਸਮਭਾਵ ਬਣਾਏ ਰੱਖਣਾ ਚਾਹੀਦਾ ਹੈ। ਜੇਕਰ ਹਰ ਵਿਅਕਤੀ ਇਸ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਤਾਰੇ, ਤਾਂ ਆਪਸੀ ਸੰਘਰਸ਼ ਅਤੇ ਤਨਾਵ ਘੱਟ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਗੀਤਾ ਦਾ ਸੰਦੇਸ਼ ਕਾਲਾਤੀਤ ਹੈ – ਇਹ ਸਿਰਫ ਭਾਰਤ ਹੀ ਨਹੀਂ, ਸਗੋ ਪੂਰੀ ਮਨੁੱਖਤਾ ਲਈ ਪੇ੍ਰਰਣਾ ਦਾ ਸਰੋਤ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਗੀਤਾ ਦੇ ਉਪਦੇਸ਼ਾਂ ਨੂੰ ਅਪਣਾਏ, ਤਾਂ ਬੁਰਾਈਆਂ, ਅਸਮਾਨਤਾਵਾਂ ਅਤੇ ਸੰਘਰਸ਼ ਖੁਦ ਖਤਮ ਹੋ ਜਾਵੇਗਾ ਅਤੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਹੋਵੇਗੀ। ਗੀਤਾ ਦੇ ਇਸ ਸੰਦੇਸ਼ ਨੂੰ ਅਪਣਾ ਕੇ ਸਾਨੂੰ ਇੱਕ ਦੂਜੇ ਦੇ ਨਾਲ ਬਿਹਤਰ ਸਬੰਧ ਸਥਾਪਿਤ ਕਰ ਸਕਦੇ ਹਨ ਅਤੇ ਸਮਾਜ ਵਿੱਚ ਸਮਰਸਤਾ ਲਿਆ ਸਕਦੇ ਹਨ। ਮੁੱਖ ਮੰਤਰੀ ਨੇ ਮੌਜੂਦ ਜਨਤਾ ਨੁੰ ਗੀਤਾ ਦੇ ਗਿਆਨ ਨੁੰ ਸਮਝਾ ਕੇ ਆਪਣੇ ਜੀਵਨ ਵਿੱਚ ਅਪਨਾਉਣ ਅਤੇ ਇਸ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ ਸੰਕਲਪ ਦਿਵਾਇਆ।
ਪਵਿੱਤਰ ਗ੍ਰੰਥ ਗੀਤਾ ਨੋਜੁਆਨ ਪੀੜੀ ਨੂੰ ਸੁਸੰਸਕਾਰ ਦੇਣ ਦਾ ਗ੍ਰੇਥ – ਗਿਆਨਾਨੰਦ ਮਹਾਰਾ
Leave a Reply